Wednesday, 26 March 2014

ਮੈਨੂੰ ਮਿਲ ਪਿਤਾ ਪਿਆਰਿਆ

ਮੈਨੂੰ ਬਸ ਤੂੰ ਪਿਆਰ ਕਰੇਂ, ਮੈਨੂੰ ਮਿਲੇਂ ਤੇ ਆਪਣੀ ਗਲਵਕੜੀ ਲਾਵੇਂ
ਮੈਂ ਭਾਵੇਂ ਹਰਦੀ ਈ ਰਵਾਂ ਇਹ ਦੁਨਿਯਾ ਮੇਰੇ ਤੋਂ ਜਿਤ ਦੀ ਈ ਜਾਵੇ
ਮੈਨੂੰ ਕਰਦੇ ਬੇਪਰਵਾਹ ਏਸ ਜੱਗ ਤੋਂ
ਮੈਨੂੰ ਯਾਦ ਵੀ ਨਹੀ ਮੈਂ ਵਿਛੜੀ ਤੇਥੋਂ ਕਦ ਤੋਂ
ਮੈਨੂੰ ਢਾਲ ਲੈ ਜਿਵੇਂ ਹੈ ਤੇਨੁ ਜਚਦਾ
ਬਣਾ ਲੈ ਆਪਣੇ ਵਰਗਾ ਜੇ ਤੇਨੁ ਇਹ ਫਬਦਾ
ਮੇਰਾ ਤਾਂ ਮੰਨ ਵੀ ਤੇਰਾ ਮੇਰਾ ਤਾਂ ਤੰਨ ਵੀ ਤੇਰਾ
ਇਹ ਸਾਹ ਵੀ ਨੇ ਤੇਰੇ ਦਿਤੇ ਹੋਏ ਮੇਰੇ ਮਾਲਕਾ
ਜਦ ਤੇਰਾ ਜੀ ਚਾਹੇ ਇਹਨਾ ਨੂ ਰੋਕ ਲੈ ਮੇਰੇ ਮਾਲਕਾ
ਪਰ ਇਕ ਮੇਰੀ ਅਰਜ਼ ਸੁਨ੍ਲਾ ਪਿਤਾ ਪਿਆਰਿਆ
ਇਹਨਾ ਨੂ ਰੋਕ ਤੋਂ ਪਹਿਲਾਂ ਇਕ ਵਾਰ ਮੈਨੂੰ ਮਿਲ ਮੇਰੇ ਮਾਲਕਾ
ਮੈਨੂੰ ਮਿਲ ਪਿਤਾ ਪਿਆਰਿਆ ਮੈਨੂੰ ਮਿਲ ਮੇਰੇ ਪਿਆਰਿਆ

No comments:

Post a Comment