ਕਦੇ ਪਿਛੇ ਕਦੇ ਅੱਗੇ ਮੇਰੇ ਨਾਲ ਕਿਓਂ ਨਹੀਂ ਤੁਰਦਾ ਤੂੰ,
ਮੈਨੂੰ ਛਡ ਛਡ ਜਾਨੈਂ ਕੱਲੀ ਨੂੰ ਤੂੰ,
ਮੈਂ ਤਕਦੀ ਰਹਨੀ ਕਦ ਮੁੜੇਂਗਾ ਤੂੰ ,
ਪਿਛਲੀਆਂ ਬੀਤੀਆਂ ਅਗਲੀਆਂ ਦੀਆਂ ਆਸਾਂ,
ਬਸ ਹਰ ਪੱਲ ਧੌੜਦਾ ਰਹਨਾ ਪੰਛੀਆਂ ਵਾਂਗ ਤੂੰ ,
ਤਲਾਸ਼ਦਾ ਰਹਨਾ ਝੂਟੀਆਂ ਖੁਸੀਆਂ ਪੱਲ ਦੋ ਪੱਲ ਦੀਆਂ ਖੁਸੀਆਂ ਕਦੇ ਕੋਈ ਉਧਾਰੀ ਮੁਸਕਾਨ ਤੂੰ ,
ਚਲੇਂ ਜੇ ਮੇਰੇ ਸਾਥ ਵੀ, ਦੇਵੇਂ ਜੇ ਮੇਰਾ ਸਾਥ ਤੂੰ ,
ਅਸੀਂ ਲਾਭ ਸਕਦੇ ਹਾਂ ਓਹ ਆਨੰਦ ,
ਜੋ ਝੂਠ ਨਹੀਂ ਸਚ ਹੈ ,
ਜੋ ਉਧਾਰਾ ਨਹੀ ਸਾਡਾ ਆਪਣਾ ਹੈ ,
ਜੋ ਪੱਲ ਦੋ ਪੱਲ ਦਾ ਨਹੀਂ ਸਦਾ ਲਈ ਹੈ ,
ਆ ਕਦੇ ਮੇਰੇ ਨਾਲ ਵੀ ਚਲ ਕਦੇ ਮੇਰੀ ਅਨਕਹੀ ਵੀ ਸੁਣ ਏ ਮੇਰੇ ਮੰਨ!!
ਤੇਰੇ ਬਿਨਾ ਮੇਰੀ ਇਹ ਤਲਾਸ਼ ਪੂਰੀ ਨਹੀ ਹੋ ਸਕਦੀ, ਇਹ ਚਾਹਤ ਪੂਰੀ ਨਹੀ ਹੋ ਸਕਦੀ, ਏ ਮੇਰੇ ਪਿਆਰੇ ਮੰਨ !!